ਵੋਟ ਪਾਉਣ ਲਈ ਕਿਵੇਂ ਰਜਿਸਟਰ ਕਰਨਾ ਹੈ
ਵੋਟ ਪਾਉਣ ਲਈ ਕੌਣ ਰਜਿਸਟਰ ਕਰ ਸਕਦਾ ਹੈ?
ਤੁਸੀਂ California ਵਿੱਚ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹੋ ਜੇ ਤੁਸੀਂ:
- ਚੋਣਾਂ ਵਾਲੇ ਦਿਨ ਤੇ ਘੱਟੋ-ਘੱਟ 18 ਸਾਲ ਦੇ ਹੋ
- ਅਮਰੀਕੀ ਨਾਗਰਿਕ ਹੋ
- California ਦੇ ਨਿਵਾਸੀ ਹੋ
- ਇਸ ਵੇਲੇ ਜੇਲ੍ਹ ਦੀ ਸਜ਼ਾ ਨਹੀਂ ਕੱਟ ਰਹੇ ਹੋ ਜਾਂ ਕਿਸੇ ਅਪਰਾਧ ਲਈ ਪੈਰੋਲ ਤੇ ਨਹੀਂ ਹੋ (ਅਪਰਾਧਕ ਦੋਸ਼ੀ ਵਿਅਕਤੀਆਂ ਜਾਂ ਜੇਲ੍ਹ ਵਿੱਚ ਨਜ਼ਰਬੰਦ ਵਿਅਕਤੀਆਂ ਲਈ ਵਧੇਰੀ ਜਾਣਕਾਰੀ)
ਤੁਸੀਂ ਵੋਟ ਪਾਉਣ ਲਈ ਪਹਿਲਾਂ ਤੋਂ ਰਜਿਸਟਰ ਕਰ ਸਕਦੇ ਹੋ ਜੇ ਤੁਸੀਂ:
- ਘੱਟੋ-ਘੱਟ 16 ਸਾਲ ਦੇ ਹੋ
- ਅਮਰੀਕੀ ਨਾਗਰਿਕ ਹੋ
- California ਦੇ ਨਿਵਾਸੀ ਹੋ
- ਇਸ ਵੇਲੇ ਜੇਲ੍ਹ ਦੀ ਸਜ਼ਾ ਨਹੀਂ ਕੱਟ ਰਹੇ ਹੋ ਜਾਂ ਕਿਸੇ ਅਪਰਾਧ ਲਈ ਪੈਰੋਲ ਤੇ ਨਹੀਂ ਹੋ (ਅਪਰਾਧਕ ਦੋਸ਼ੀ ਵਿਅਕਤੀਆਂ ਜਾਂ ਜੇਲ੍ਹ ਵਿੱਚ ਨਜ਼ਰਬੰਦ ਵਿਅਕਤੀਆਂ ਲਈ ਵਧੇਰੀ ਜਾਣਕਾਰੀ)
- ਤੁਹਾਡਾ ਮਤਦਾਤਾ ਰਜਿਸਟ੍ਰੇਸ਼ਨ ਤੁਹਾਡੇ 18 ਸਾਲ ਦਾ ਹੋਣ ਤੇ ਕਿਰਿਆਸ਼ੀਲ ਹੋ ਜਾਏਗਾ
ਮਤਦਾਤਾ ਰਜਿਸਟ੍ਰੇਸ਼ਨ ਦੀ ਅਖੀਰਲੀ ਤਾਰੀਖ਼: ਚੋਣਾਂ ਦੇ ਦਿਨ ਤੋਂ 15 ਦਿਨ ਪਹਿਲਾਂ
ਮੈਂ ਵੋਟ ਪਾਉਣ ਲਈ ਕਿਵੇਂ ਰਜਿਸਟਰ ਕਰਾਂ
California ਔਨਲਾਈਨ ਮਤਦਾਤਾ ਰਜਿਸਟ੍ਰੇਸ਼ਨ ਸਿਸਟਮ
ਕਾਗਜ਼ੀ ਰਜਿਸਟ੍ਰੇਸ਼ਨ ਫਾਰਮ ਰਜਿਸਟਰਾਰ ਔਫ਼ ਵੋਟਰਸ ਆਫ਼ਿਸ, ਅਮਰੀਕੀ ਡਾਕ ਘਰ, ਜਨਤਕ ਲਾਇਬ੍ਰੇਰੀਆਂ, ਡਿਪਾਰਟਮੇਂਟ ਔਫ਼ ਮੋਟਰ ਵਹੀਕਲਜ਼, ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਉਪਲਬੱਧ ਹਨ। ਦਸਤਖ਼ਤ ਕੀਤੇ ਹੋਏ ਅਤੇ ਪੂਰੇ ਕੀਤੇ ਹੋਏ ਫਾਰਮ ਵਿਅਕਤੀਗਤ ਤੌਰ ਤੇ ਜਾਂ ਡਾਕ ਦੁਆਰਾ ਵਾਪਸ ਭੇਜੇ ਜਾਣੇ ਜ਼ਰੂਰੀ ਹਨ। ਉਹ ਈ-ਮੇਲ ਦੁਆਰਾ ਜਾਂ ਫੈਕਸ ਰਾਹੀਂ ਨਹੀਂ ਭੇਜੇ ਜਾ ਸਕਦੇ ਹਨ।
ਪਤਾ: Registrar of Voters, 1555 Berger Drive, Building 2, San Jose, CA 95112
ਡਾਕ ਪਤਾ: Registrar of Voters, PO Box 611300, San Jose, CA 95161-1300